ਸਮੱਗਰੀ 'ਤੇ ਜਾਓ

ਯਾਨ ਫੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਾਨ ਫੂ
ਜਨਮ(1854-01-08)8 ਜਨਵਰੀ 1854
ਮੌਤ27 ਅਕਤੂਬਰ 1921(1921-10-27) (ਉਮਰ 67)
ਗਿਆਨਹਾਂਗ, ਫੂਜ਼ੁੱਲਾਂਗ, ਰਿਪਬਲਿਕਨ ਚੀਨ
ਅਲਮਾ ਮਾਤਰਰਾਇਲ ਨੇਵਲ ਕਾਲਜ, ਗ੍ਰੀਨਵਿਚ
ਜ਼ਿਕਰਯੋਗ ਕੰਮGong Jin'ou
ਖਿਤਾਬਫੁਦਨ ਯੂਨੀਵਰਸਿਟੀ ਦਾ ਪ੍ਰਧਾਨ
ਮਿਆਦ1906-1907
ਪੂਰਵਜMa Xiangbo 馬相伯
ਵਾਰਿਸXia Jing'guan 夏敬觀
ਰਾਜਨੀਤਿਕ ਦਲਕੁਓਮਿੰਟਾਂਗ

}ਯਾਨ ਫੂ (ਸਰਲ ਚੀਨੀ: 严复; ਰਿਵਾਇਤੀ ਚੀਨੀ: 嚴復; ਪਿਨਯਿਨ: Yán Fù; ਵੇਡ–ਗਾਈਲਜ਼: Yen² Fu⁴ਵੇਡ–Gilesਸਰਲ ਚੀਨੀ: 严复; ਰਿਵਾਇਤੀ ਚੀਨੀ: 嚴復; ਪਿਨਯਿਨ: Yán Fù; ਵੇਡ–ਗਾਈਲਜ਼: Yen² Fu⁴, IPA: [jɛ̌n.fû]; ਨਿਮਰਤਾ ਨਾਮ: ਜੀ ਡਾਓ, 幾道; 8 ਜਨਵਰੀ 1854 — 27 ਅਕਤੂਬਰ 1921), ਇੱਕ ਚੀਨੀ ਵਿਦਵਾਨ ਅਤੇ ਅਨੁਵਾਦਕ, 19 ਵੀਂ ਸਦੀ ਦੇ ਅਖੀਰ ਵਿੱਚ ਡਾਰਵਿਨ ਦੀ "ਕੁਦਰਤੀ ਚੋਣ" ਸਮੇਤ ਪੱਛਮੀ ਵਿਚਾਰਾਂ ਨੂੰ ਚੀਨ ਵਿੱਚ ਲਿਆਉਣ ਲਈ ਮਸ਼ਹੂਰ ਸੀ। 

ਜ਼ਿੰਦਗੀ

[ਸੋਧੋ]

8 ਜਨਵਰੀ 1854 ਨੂੰ, ਯਾਨ ਫ਼ੂ ਦਾ ਜਨਮ ਚੀਨ ਵਿੱਚ ਫ਼ੁਜਿਯਾਨ ਸੂਬੇ ਦੇ ਅਜੋਕੇ ਫੂਜ਼ੌ ਵਿਚ ਚੀਨੀ ਦਵਾਈਆਂ ਦੇ ਵਪਾਰ ਕਰਦੇ ਇਕ ਆਦਰਯੋਗ ਵਿਦਵਾਨ-ਕੁਲੀਨ ਪਰਿਵਾਰ ਵਿਚ ਹੋਇਆ। ਆਪਣੇ ਸ਼ੁਰੂਆਤੀ ਸਾਲਾਂ ਵਿੱਚ ਯਾਨ ਫੂ ਦੇ ਪਿਤਾ ਨੇ ਯਾਨ ਫੂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਇੰਪੀਰੀਅਲ ਪ੍ਰੀਖਿਆ ਦੀ ਤਿਆਰੀ ਕਰਨ ਲਈ ਬਹੁਤ ਹੌਸਲਾ ਅਫਜਾਈ ਕੀਤੀ। ਲੇਕਿਨ 1866 ਵਿਚ ਉਸਦੇ ਪਿਤਾ ਦੀ ਮੌਤ ਇਹਨਾਂ ਯੋਜਨਾਵਾਂ ਵਿਚ ਅਚਾਨਕ ਤਬਦੀਲੀ ਦਾ ਕਾਰਨ ਬਣ ਗਈ ਸੀ। ਇਕ ਸਾਲ ਬਾਅਦ ਯਾਨ ਫ਼ੂ ਨੇ ਪੱਛਮੀ ਸਕੂਲ ਫੂਜ਼ੌ ਵਿਚ ਫੂਜਿਯਨ ਆਰਸੇਨਲ ਅਕਾਦਮੀ (福州 船 政 學堂) ਵਿਚ ਦਾਖ਼ਲਾ ਲਿਆ, ਜਿੱਥੇ ਉਸ ਨੇ ਅੰਗਰੇਜ਼ੀ, ਅੰਕਗਣਿਤ, ਜੁਮੈਟਰੀ, ਅਲਜਬਰਾ, ਤਿਕੋਣਮਿਤੀ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੋਤਸ਼-ਵਿੱਦਿਆ ਅਤੇ ਨੇਵੀਗੇਸ਼ਨ ਸਮੇਤ ਵੱਖ-ਵੱਖ ਵਿਸ਼ਿਆਂ ਦਾ ਅਧਿਐਨ ਕੀਤਾ। ਇਹ ਯਾਨ ਫੂ ਦੇ ਜੀਵਨ ਵਿਚ ਇਕ ਮਹੱਤਵਪੂਰਨ ਮੋੜ ਸੀ ਕਿਉਂਕਿ ਉਹ ਪੱਛਮੀ ਸਾਇੰਸ ਦੇ ਨਾਲ ਸਿਧਾ ਸੰਪਰਕ ਕਰਨ ਦੇ ਯੋਗ ਸੀ, ਇਸ ਤਰ੍ਹਾਂ ਉਸ ਉਤਸ਼ਾਹ ਨੂੰ ਪ੍ਰੇਰਨਾ ਮਿਲੀ ਜਿਸ ਨੇ ਉਸ ਨੂੰ ਆਪਣੇ ਬਾਕੀ ਦੇ ਕੈਰੀਅਰ ਦੌਰਾਨ ਸਹਾਇਤਾ ਕੀਤੀ।  

1871 ਵਿਚ ਉੱਚ ਸਨਮਾਨ ਦੇ ਨਾਲ ਗ੍ਰੈਜੂਏਟ ਹੋਣ ਤੋਂ ਬਾਅਦ, ਯਾਨ ਫ਼ੂ ਨੇ ਅਗਲੇ ਪੰਜ ਸਾਲ ਸਮੁੰਦਰ ਤੇ ਬਿਤਾਏ। ਉਸ ਨੇ ਪਹਿਲਾਂ ਸਿਖਲਾਈ ਜਹਾਜ਼ ਜਿਆਨੇਵੀ (建 威) ਤੇ ਕੰਮ ਕੀਤਾ ਅਤੇ ਬਾਅਦ ਵਿਚ ਜੰਗੀ ਕਰੂਜ਼ਰ ਯਾਂਗਵੂ (陽 武) ਤੇ ਸੇਵਾ ਕੀਤੀ। 1877-79 ਵਿਚ ਉਸ ਨੇ ਇੰਗਲੈਂਡ ਦੇ ਗਰੀਨਵਿੱਚ, ਰਾਇਲ ਨੇਵਲ ਕਾਲਜ ਵਿਚ ਪੜ੍ਹਾਈ ਕੀਤੀ। ਉਥੇ ਬਿਤਾਏ ਇਨ੍ਹਾਂ ਸਾਲਾਂ ਦੇ ਦੌਰਾਨ, ਉਹ ਚੀਨ ਦੇ ਪਹਿਲੇ ਰਾਜਦੂਤ ਗੁਓ ਸੋਂਗਟਾਓ ਤੋਂ ਜਾਣੂ ਹੋ ਗਿਆ ਅਤੇ ਉਨ੍ਹਾਂ ਦੀ ਉਮਰ ਦੇ ਫ਼ਰਕ ਅਤੇ ਸਥਿਤੀ ਦੇ ਪਾੜੇ ਦੇ ਬਾਵਜੂਦ ਉਨ੍ਹਾਂ ਦੀ ਚੰਗੀ ਤਕੜੀ ਮਿੱਤਰਤਾ ਹੋ ਗਈ। ਬੈਂਜਾਮਿਨ ਸਵਾਰਟਸ ਨੇ ਉਸਦੀ ਜੀਵਨੀ ਵਿਚ ਜ਼ਿਕਰ ਕੀਤਾ ਹੈ ਕਿ "ਉਹ ਅਕਸਰ ਪੂਰਾ ਦਿਨ ਅਤੇ ਰਾਤ ਭਰ ਚੀਨੀ ਅਤੇ ਪੱਛਮੀ ਵਿਚਾਰਾਂ ਅਤੇ ਸਿਆਸੀ ਸੰਸਥਾਵਾਂ ਵਿੱਚਕਾਰ ਅੰਤਰ ਅਤੇ ਸਮਾਨਤਾਵਾਂ ਬਾਰੇ ਚਰਚਾ ਕਰਦੇ ਰਹਿੰਦੇ ਸਨ।"[1]

ਉਸ ਦੀ ਚੀਨ ਵਾਪਸੀ ਨਾਲ ਉਸ ਨੇ ਉਸ ਨੂੰ ਜਲਦੀ ਤੋਂ ਜਲਦੀ ਸਫਲਤਾ ਪ੍ਰਾਪਤ ਨਹੀਂ ਕੀਤੀ ਜਿਸ ਦੀ ਉਹ ਆਸ ਕਰ ਰਿਹਾ ਸੀ। ਭਾਵੇਂ ਕਿ ਉਹ ਇੰਪੀਰੀਅਲ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਪਾਸ ਨਹੀਂ ਕਰ ਸਕਿਆ, ਪਰੰਤੂ ਉਹ ਤਿਆਨਜਿਨ ਵਿਖੇ ਫੂਜਿਅਨ ਆਰਸੇਨਲ ਅਕੈਡਮੀ ਅਤੇ ਫਿਰ ਬੇਯਾਂਗ ਨੇਵਲ ਅਫਸਰ ਸਕੂਲ (北洋 水師 學堂) ਵਿਖੇ ਇਕ ਅਧਿਆਪਨ ਦੀ ਸਥਿਤੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਸੀ। ਇਸ ਸਮੇਂ ਦੌਰਾਨ, ਯਾਨ ਫੂ ਅਫੀਮ ਦੀ ਆਦਤ ਦਾ ਸ਼ਿਕਾਰ ਹੋ ਗਿਆ ਸੀ। ਇਹ ਨਸ਼ਾ ਉਦੋਂ ਚੀਨ ਵਿਚ ਬੜਾ ਪ੍ਰਚਲਿਤ ਹੋਇਆ ਸੀ।[2]

ਇਹ ਪਹਿਲਾ ਚੀਨ-ਜਾਪਾਨੀ ਯੁੱਧ (1894-95, ਕੋਰੀਆ ਦੇ ਕੰਟਰੋਲ ਲਈ ਲੜਿਆ) ਵਿਚ ਚੀਨ ਦੀ ਹਾਰ ਤੋਂ ਬਾਅਦ ਜਾ ਕੇ ਯਾਨ ਫੂ ਪ੍ਰਸਿੱਧ ਹੋਇਆ ਸੀ। ਉਹ ਆਪਣੇ ਅਨੁਵਾਦਾਂ ਲਈ ਮਸ਼ਹੂਰ ਹੋ ਗਿਆ, ਜਿਨ੍ਹਾਂ ਵਿੱਚ ਥਾਮਸ ਹੈਕਸਲੀ ਦੀ ਕਰਮ-ਵਿਕਾਸ ਅਤੇ ਨੈਤਿਕਤਾ, ਐਡਮ ਸਮਿੱਥ ਦੀ 'ਦ ਵੈੱਲਥ ਆਫ ਨੈਸ਼ਨਜ਼', ਜੌਨ ਸਟੂਅਰਟ ਮਿਲ ਦੀ 'ਆਨ ਲਿਬਰਟੀ' ਅਤੇ ਹਰਬਰਟ ਸਪੈਂਸਰ ਦੀ 'ਸਟੱਡੀ ਆਫ ਸੋਸ਼ਿਆਲੋਜੀ' ਵੀ ਸ਼ਾਮਲ ਸਨ। [3] ਯਾਨ ਨੇ ਡਾਰਵਿਨ ਅਤੇ ਹੋਰਾਂ ਦੇ ਵਿਚਾਰਾਂ ਦੀ ਨੁਕਤਾਚੀਨੀ ਕੀਤੀ, ਆਪਣੀ ਹੀ ਵਿਆਖਿਆ ਪੇਸ਼ ਕੀਤੀ। "ਕੁਦਰਤੀ ਚੋਣ" ਅਤੇ "ਸਭ ਤੋਂ ਵੱਧ ਯੋਗ ਦਾ ਜ਼ਿੰਦਾ ਬਚ ਜਾਣਾ" ਵਿਚਾਰਾਂ ਦਾ ਚੀਨੀ ਪਾਠਕਾਂ ਨਾਲ ਵਾਹ ਹਕਸਲੀ ਦੇ ਕੰਮ ਰਾਹੀਂ ਪਿਆ ਸੀ। ਇਸ ਵਿਚਾਰ ਨੂੰ ਯਾਨ ਫ਼ੂ ਨੇ ਚੀਨੀ ਵਿਚ ਤਿਆਨਜ਼ (天 擇) ਵਜੋਂ ਮਸ਼ਹੂਰ ਕੀਤਾ ਸੀ। 

ਅਨੁਵਾਦ ਦੀ ਥਿਊਰੀ

[ਸੋਧੋ]
ਤਿਆਨਜਿਨ ਵਿਖੇ ਯਾਨ ਫੂ ਦਾ ਬੁੱਤ

ਯਾਨ ਨੇ ਆਪਣੇ ਕਰਮ-ਵਿਕਾਸ ਅਤੇ ਨੈਤਿਕਤਾ (天演 論) ਦੇ ਤਰਜਮੇ ਦੇ ਮੁੱਖਬੰਦ ਵਿਚ ਕਿਹਾ ਹੈ ਕਿ "ਅਨੁਵਾਦ ਵਿਚ ਤਿੰਨ ਮੁਸ਼ਕਲਾਂ ਹਨ: ਵਫ਼ਾਦਾਰੀ, ਪ੍ਰਗਟਾਉਪਣਾ ਅਤੇ ਸ਼ਾਨ" (譯 事 三 難: 信 達雅)। ਉਸਨੇ ਉਨ੍ਹਾਂ ਨੂੰ ਅਨੁਵਾਦ ਦੇ ਆਮ ਮਿਆਰ ਵਜੋਂ ਨਹੀਂ ਰੱਖਿਆ ਅਤੇ ਇਹ ਨਹੀਂ ਕਿਹਾ ਕਿ ਉਹ ਇੱਕ ਦੂਜੇ ਤੋਂ ਸੁਤੰਤਰ ਸਨ। ਲੇਕਿਨ, ਉਸ ਕੰਮ ਦੇ ਪ੍ਰਕਾਸ਼ਨ ਤੋਂ ਬਾਅਦ, "ਵਫ਼ਾਦਾਰੀ, ਪ੍ਰਗਟਾਉਪਣਾ ਅਤੇ ਸ਼ਾਨ" ਸ਼ਬਦ ਕਿਸੇ ਵੀ ਚੰਗੇ ਅਨੁਵਾਦ ਲਈ ਯਾਨ ਫ਼ੂ ਦੇ ਮਿਆਰ ਦੇ ਤੌਰ ਤੇ ਮਸ਼ਹੂਰ ਹੋ ਗਏ ਅਤੇ ਚੀਨੀ ਅਕਾਦਮਿਕ ਸਰਕਲਾਂ ਵਿੱਚ ਇੱਕ ਕਲੀਸ਼ੇ ਵਾਂਗ ਵਰਤੇ ਜਾਣ ਲੱਗ ਪਏ ਹਨ, ਜਿਸ ਨੇ ਬਹੁਤ ਸਾਰੀਆਂ ਬਹਿਸਾਂ ਅਤੇ ਥੀਸਿਸ ਪੈਦਾ ਕੀਤੇ ਹਨ। ਕੁਝ ਵਿਦਵਾਨ ਇਹ ਦਲੀਲ ਦਿੰਦੇ ਹਨ ਕਿ ਇਹ ਕਥਨ ਅਸਲ ਵਿਚ ਅਨੁਵਾਦ ਦੇ ਸਕਾਟਿਸ਼ ਸਿਧਾਂਤਕਾਰ, ਅਲੈਗਜੈਂਡਰ ਫਰੇਜ਼ਰ ਟਾਈਟਲਰ ਤੋਂ ਲਿਆ ਗਿਆ ਹੈ। 

ਹਵਾਲੇ

[ਸੋਧੋ]
  1. Benjamin I. Schwartz (1964). In Search of Wealth and Power: Yen Fu and the West. Cambridge: Belknap Press of Harvard University Press. Pg 29
  2. Benjamin I. Schwartz (1964). In Search of Wealth and Power: Yen Fu and the West. Cambridge: Belknap Press of Harvard University Press. Pg 32
  3. Yan Fu. Britannica.com.