ਜੇਲ੍ਹ
ਜੇਲ੍ਹ ਦਾ ਅਰਥ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੇ ਤੌਰ 'ਤੇ ਰੱਖਣ ਵਾਲੀ ਥਾਂ ਅਤੇ ਉਹਨਾਂ ਦੇ ਜੀਵਨ 'ਚ ਸੁਧਾਰ ਕਰਨਾ। 19ਵੀਂ ਸਦੀ ਵਿੱਚ ਜੇਲ੍ਹਾਂ ਦੀ ਵਰਤੋਂ ਕਾਨੂੰਨ ਤੋੜਨ ਵਾਲਿਆਂ ਨੂੰ ਸਜ਼ਾ ਦੇਣ ਲਈ ਜਾਂ ਸੁਧਾਰਨ ਲਈ ਕੀਤੀ ਜਾਣ ਲੱਗੀ। ਸਦੀਆਂ ਪਹਿਲਾਂ ਨਵਾਬਾਂ ਅਤੇ ਅਹਿਮ ਵਿਅਕਤੀਆਂ ਨੂੰ ਫੜ ਕੇ ਬਦਲੇ ਜਾਂ ਫਿਰੌਤੀ ਲਈ ਜੇਲ੍ਹ ਵਿੱਚ ਰੱਖਿਆ ਜਾਂਦਾ ਸੀ। ਇਸ ਤੋਂ ਪਹਿਲਾਂ ਜੇਲ੍ਹਾਂ ਦੇ ਹੋਰ ਕਈ ਉਪਯੋਗ ਸਨ। ਜਦੋਂ ਕੋਈ ਇਨਸਾਨ ਜੁਰਮ ਕਰਦਾ ਹੈ ਤਾਂ ਉਸ ਨੂੰ ਟਰਾਇਲ ਦੇ ਸਮੇਂ ਤਕ ਕਾਨੂੰਨ ਤੋੜਨ ਵਾਲਿਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਸੀ। ਜਿਵੇਂ ਹੀ ਕੈਦੀ ਦਾ ਟਰਾਇਲ ਪੂਰਾ ਹੁੰਦਾ ਤਾਂ ਉਸ ਨੂੰ ਦਿੱਤੀ ਸਜ਼ਾ ’ਤੇ ਤੁਰੰਤ ਕਾਰਵਾਈ ਹੋ ਜਾਂਦੀ। ਉਹਨਾਂ ਨੂੰ ਜੇਲ੍ਹ ਵਿੱਚ ਸਮਾਂ ਕੱਟਣ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਜੋ ਜ਼ਿਆਦਾ ਵੱਡੇ ਗੁਨਾਹਗਾਰ ਸਨ, ਉਹਨਾਂ ਨੂੰ ਫਾਂਸੀ, ਕੋੜੇ ਜਾਂ ਹੋਰ ਜਿਸਮਾਨੀ ਸਜ਼ਾ ਦਿਤੀ ਜਾਂਦੀ ਹੈ। ਇਹ ਸਜ਼ਾ ਹਰ ਦੇਸ਼ ਹਰ ਧਰਮ ਅਨੁਸਾਰ ਹੈ।
ਪੁਰਾਤਨ ਜੇਲ੍ਹ
[ਸੋਧੋ]ਦੁਨੀਆ ਦੀ ਪਹਿਲੀ ਜੇਲ੍ਹ ਇੰਗਲੈਂਡ ਅਤੇ ਯੂਰਪੀ ਦੇਸ਼ਾਂ ਵਿੱਚ 1550 ਦੇ ਆਸ ਪਾਸ ਕੰਮ-ਘਰ ਜਾਂ ਸੁਧਾਰ-ਘਰ ਦੇ ਰੂਪ ਵਿੱਚ ਬਣਾਈ ਗਈ। ਇਨ੍ਹਾਂ ਜੇਲ੍ਹ ਵਿੱਚ ਭਿਖਾਰੀਆਂ, ਆਵਾਰਾ, ਪਰਿਵਾਰ ਤੋਂ ਭੱਜਣ ਵਾਲੇ, ਕਰਜ਼ਦਾਰਾਂ ਅਤੇ ਨਿੱਕੇ ਮੋਟੇ ਅਪਰਾਧਾਂ ਦੇ ਮੁਲਜ਼ਮਾਂ ਨੂੰ ਰੱਖਿਆ ਜਾਂਦਾ ਸੀ। ਇਹੀ ਕੰਮ ਘਰ ਫਿਰ ਅਪਰਾਧੀਆਂ ਲਈ ਜੇਲ੍ਹ ਬਣ ਗਏ, ਇਹਨਾਂ ਜੇਲ੍ਹਾਂ ਵਿੱਚ ਲੰਬੀ ਸਜ਼ਾ ਵਾਲੇ ਕੈਦੀਆਂ ਨੂੰ ਰੱਖਣਾ ਮੁਸ਼ਕਿਲ ਹੋ ਗਿਆ। ਇਸ ਤਰ੍ਹਾਂ ਸਖ਼ਤ ਸਜ਼ਾ ਅਤੇ ਸੁਰੱਖਿਆ ਘਰ ਨੂੰ ਜੇਲ੍ਹਖ਼ਾਨੇ ਬਣਉਂਣੇ ਪਏ। ਇਹਨਾਂ ਜੇਲ੍ਹਖ਼ਾਨੇ ਵਿੱਚ ਗੰਦਗੀ, ਰੌਸ਼ਨੀ ਦੀ ਅਣਹੋਂਦ, ਘਟੀਆ ਭੋਜਨ ਅਤੇ ਮੌਸਮ ਅਨੁਸਾਰ ਪੁਖ਼ਤਾ ਪ੍ਰਬੰਧ ਨਹੀਂ ਸਨ। ਇਨ੍ਹਾਂ ਵਿੱਚ ਹਰ ਪ੍ਰਕਾਰ ਦੇ ਅਪਰਾਧੀਆਂ ਨੂੰ ਇਕੱਠੇ ਰੱਖਿਆ ਜਾਂਦਾ ਸੀ। ਉਹਨਾਂ ਲਈ ਨਾ ਕੋਈ ਕਰਨ ਲਈ ਕੰਮ ਸੀ ਅਤੇ ਨਾ ਹੀ ਕੋਈ ਸਿਖਲਾਈ ਪ੍ਰੋਗਰਾਮ।[1]
ਸੁਧਾਰ
[ਸੋਧੋ]18ਵੀਂ ਸਦੀ ਵਿੱਚ ਬੰਦੀਆਂ ਦੀ ਦੇਖਭਾਲ ਕਰਨ ਦੇ ਤਰੀਕਿਆਂ ਵਿੱਚ ਸੁਧਾਰ ਕਰਨ ਲਈ ਇਹਨਾਂ ਵਿੱਚ ਸਿਖਲਾਈ, ਸਿੱਖਿਆ, ਡਾਕਟਰ, ਮਨੋਵਿਗਿਆਨੀ ਅਤੇ ਮਨੋਰੰਜਨ ਲਈ ਹਰ ਤਰ੍ਹਾਂ ਦੇ ਪ੍ਰੋਗਰਾਮ ਦੇਣ ਦੀ ਸਹੁਲਤ ਕੀਤੀ ਗਈ ਤਾਂ ਕਿ ਇਨ੍ਹਾਂ ਵਿੱਚ ਸਜ਼ਾ ਕੱਟ ਰਿਹਾ ਵਿਅਕਤੀ ਬਾਹਰ ਆ ਕੇ ਚੰਗਾ ਨਾਗਰਿਕ ਬਣ ਸਕੇ।
ਭਾਰਤ ਵਿੱਚ ਜੇਲ੍ਹਾਂ ਦਾ ਵਰਤਮਾਨ ਸਰੂਪ
[ਸੋਧੋ]ਭਾਰਤ ਵਿੱਚ ਉਹਨਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ ਜਿਹਨਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਹੋਵੇ ਜਾਂ ਜਿਹਨਾਂ ਤੇ ਜੁਰਮ ਕਰਨ ਦਾ ਸ਼ੱਕ ਹੋਵੇ ਤੇ ਉਹਨਾਂ ’ਤੇ ਮੁਕੱਦਮਾ ਚੱਲ ਰਿਹਾ ਹੋਵੇ। ਅਜੋਕੀ ਨਿਆਂ ਪ੍ਰਣਾਲੀ ਪ੍ਰਬੰਧ ਵਿੱਚ ਜੇਲ੍ਹ ਨੂੰ ਕਿਸੇ ਵਿਅਕਤੀ ਦੀ ਆਜ਼ਾਦੀ ਤੇ ਪਾਬੰਦੀ ਲਾਉਣ ਵਾਲੇ ਜ਼ਰੀਏ ਤੇ ਸਥਾਨ ਵਜੋਂ ਹੀ ਨਹੀਂ ਦੇਖਿਆ ਸਗੋਂ ਇਸ ਦਾ ਤਸੱਵਰ ਐਸੀ ਸੰਸਥਾ ਵਜੋਂ ਕੀਤਾ ਜਾਂਦਾ ਹੈ ਜਿਹੜੀ ਕੈਦੀਆਂ ਦੇ ਵਿਹਾਰ ਵਿੱਚ ਸੁਧਾਰ ਲਿਆਏਗੀ ਅਤੇ ਉਹਨਾਂ ਨੂੰ ਨਵੀਂ ਜੀਵਨ-ਜਾਚ ਸਿਖਲਾਏਗੀ ਪਰ ਅਮਲ ਏਸ ਤੋਂ ਉਲਟ ਹੈ। ਜੇਲ੍ਹ ਸੁਧਾਰ ਘਰ ਬਨਣ ਦੀ ਬਜਾਏ ਅਪਰਾਧਾਂ ਦੇ ਅੱਡੇ ਬਣਦੇ ਜਾ ਰਹੇ ਹਨ।[2]
ਹਵਾਲੇ
[ਸੋਧੋ]- ↑ Bosworth, Mary (2002). The U.S. Federal Prison System. SAGE. p. 32. ISBN 9780761923046.
- ↑ "ਜੇਲ੍ਹ ਪ੍ਰਬੰਧ". Punjabi Tribune Online (in ਹਿੰਦੀ). 2019-01-25. Retrieved 2019-01-25.[permanent dead link]