ਛਾਤੀ (ਨਾਰੀ)
ਛਾਤੀ | |
---|---|
ਜਾਣਕਾਰੀ | |
ਧਮਣੀ | ਆਂਤਰਿਕ ਥੋਰੇਸਿਕ ਨਾੜੀ |
ਸ਼ਿਰਾ | ਆਂਤਰਿਕ ਥੋਰੇਸਿਕ ਸ਼ਿਰਾ |
ਪਛਾਣਕਰਤਾ | |
ਲਾਤੀਨੀ | mamma (mammalis 'of the breast')[1] |
MeSH | D001940 |
TA98 | A16.0.02.001 |
TA2 | 7097 |
FMA | 9601 |
ਸਰੀਰਿਕ ਸ਼ਬਦਾਵਲੀ |
ਛਾਤੀ (ਨਾਰੀ), ਦੁੱਧ ਦੇਣ ਵਾਲੇ ਪ੍ਰਾਣੀ ਦੇ ਢਿੱਡ ਤੋਂ ਉੱਪਰੀ ਹਿੱਸਾ ਹੁੰਦਾ ਹੈ ਜੋ ਸਜੇ ਅਤੇ ਖੱਬੇ ਪਾਸੇ ਹੁੰਦੀ ਹੈ। ਮਾਦਾ ਦੇ ਇਸ ਹਿੱਸੇ ਵਿੱਚ ਦੁੱਧ ਹੁੰਦਾ ਹੈ ਜੋ ਛੋਟੇ ਬੱਚਿਆਂ ਨੂੰ ਪਿਲਾਇਆ ਜਾਂਦਾ ਹੈ।[2]
ਮਰਦ ਅਤੇ ਔਰਤ ਇੱਕ ਹੀ ਗਰਭ ਵਿੱਦਿਆ ਟਿਸ਼ੂ ਤੋਂ ਛਾਤੀ ਦਾ ਵਿਕਾਸ ਹੁੰਦਾ ਹੈ। ਪਰ ਚੜਦੀ ਜਵਾਨੀ ਕਾਰਨ ਮਾਦਾ ਦੇ ਲਿੰਗ ਹਾਰਮੋਨ, ਖ਼ਾਸ ਕਰ ਕੇ ਐਸਟਰੋਜਨ, ਇਸ ਦੀ ਛਾਤੀ ਦਾ ਵਿਕਾਸ ਕਰਦੇ ਹਨ ਜੋ ਮਰਦਾਂ ਵਿੱਚ ਟੇਸਟੋਸਟੇਰੋਨ ਦੀ ਵੱਧ ਮਾਤਰਾ ਹੋਣ ਦੇ ਕਾਰਨ ਨਹੀਂ ਵਾਪਰਦਾ। ਨਤੀਜੇ ਵਜੋਂ, ਔਰਤ ਦੀ ਛਾਤੀ ਮਰਦਾਂ ਤੋਂ ਵੱਧ ਸ੍ਰੇਸ਼ਟ ਹੁੰਦੀ ਹੈ।
ਮਨੁੱਖ ਇਕੱਲੇ ਜਾਨਵਰ ਹਨ ਜਿਨ੍ਹਾਂ ਕੋਲ ਸਥਾਈ ਛਾਤੀ ਹੈ। ਛੋਟੇ ਬੱਚਿਆਂ ਨੂੰ ਦੁੱਧ ਦੇਣ ਤੋਂ ਇਲਾਵਾ, ਨਾਰੀਆਂ ਦੀ ਛਾਤੀਆਂ ਦੇ ਕਈ ਸਮਾਜਿਕ ਅਤੇ ਜਿਨਸੀ ਵਿਸ਼ੇਸ਼ਤਾਵਾਂ ਹਨ। ਉਹ ਇਕ ਨਾਰੀ ਦੀ ਖੁਬਸੂਰਤੀ ਅਤੇ ਜਿਨਸੀ ਆਕਰਸ਼ਣ ਬਹੁਤ ਜਿਆਦਾ ਪ੍ਰਭਾਵ ਕਰ ਸਕਦੇ ਹਨ। ਕਈ ਕੌਮਾਂ ਨਾਰੀ ਦੀ ਨੰਗੀ ਛਾਤੀ ਨੂੰ ਅਸ਼ਲੀਲ ਅਤੇ ਬੇਈਮਾਨ ਸਮਜਦੇ ਹਨ। ਛਾਤੀ, ਖਾਸ ਕਰਕੇ ਨਿੱਪਲ, ਸਰੀਰ ਦੀ ਇਕ ਸੰਵੇਦਨਸ਼ੀਲ ਹਿੱਸਾ ਹੈ।
ਸ਼ਬਦਾਵਲੀ
[ਸੋਧੋ]ਛਾਤੀ ਲਈ ਕਈ ਆਮ ਸ਼ਬਦ ਹਨ ਜੋ ਨਿਮਰ ਤੋਂ ਲੈਕੇ ਅਸ਼ਲੀਲ ਹੋ ਸਕਦੇ ਹਨ। ਕੋਈ ਸ਼ਬਦਾਂ ਨਾਰੀਆਂ ਦੇ ਵਲ ਅਪਮਾਨਜਨਕ ਅਤੇ ਸੈਕਸਿਸਟ ਮੰਨੇ ਜੰਦੇ ਹਨ।
ਸਮਾਜ ਅਤੇ ਸਭਿਆਚਾਰ
[ਸੋਧੋ]ਆਮ
[ਸੋਧੋ]ਈਸਾਈ ਧਰਮ ਦੇ ਵਿੱਚ ਕਈ ਚਿੱਤਰਕਾਰੀਆਂ ਹਨ, ਜਿਸ ਵਿੱਚ ਔਰਤਾਂ ਦੇ ਛਾਤੀਆਂ ਉਹਨਾਂ ਦੇ ਹੱਥਾਂ ਜਾਂ ਇੱਕ ਥਾਲੀ ਦੇ ਵਿੱਚ ਹਨ। ਇਸ ਦਾ ਮਤਲਬ ਹੈ ਕਿ ਉਹ ਛਾਤੀਆਂ ਕੱਟ ਕੇ ਸ਼ਹੀਦ ਹੋਏ ਸਨ। ਇਸਦੀ ਇੱਕ ਉਦਾਹਰਣ ਸਿਸਲੀ ਦੀ ਸੇਂਟ ਅਗਾਥਾ ਹੈ।[3]
ਫ਼ੈਮੈਨ ਇੱਕ ਫ਼ੈਮੀਨਿਸਟ ਰਾਜਨੈਤਿਕ ਗਰੁੱਪ ਹੈ ਜਿਸ ਦੇ ਸਮਰਥਕ ਨੰਗੀਆਂ ਛਾਤੀਆਂ ਨਾਲ ਵਿਰੋਧ ਕਰਦੇ ਹਨ। ਉਹ ਧਰਮਾਂ, ਲਿੰਗਵਾਦ, ਅਤੇ ਲੈਂਗਿਕ ਤਸਕਰੀ ਦਾ ਵਿਰੋਧ ਕਰਦੇ ਹਨ। ਇਸ ਕੱਮ ਵਿੱਚ ਉਹਨਾ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਜਾਂਦਾ ਹਨ।[4]
ਕਮੇਡੀ ਦੇ ਵਿੱਚ ਨਾਰੀਆਂ ਦੀਆਂ ਛਾਤੀਆਂ ਦੇ ਬਾਰੇ ਕਈ ਕਮੇਡੀਅਨ ਮਜਾਕ ਕਰਦੇ ਹਨ, ਖਾਸ ਕਰ ਅਮਰੀਕਾ ਵਿੱਚ। ਆਮ ਸਮਾਜ ਵਿੱਚ ਵੀ ਨਾਰੀਆਂ ਦੀਆਂ ਛਾਤੀਆਂ ਦੇ ਬਾਰੇ ਮਜਾਕ ਬਣਦੇ ਹਨ, ਪਰ ਇਹਨੂੰ ਚੰਗਾ ਨਹੀਂ ਮੰਨਿਆ ਜਾਂਦਾ।
ਕਲਾ ਦਾ ਇਤਿਹਾਸ
[ਸੋਧੋ]ਯੂਰਪ ਦਾ ਲਿਖੇਆ ਹੋਇਆ ਇਤਿਹਾਸ ਤੋਂ ਪਹਿਲਾਂ ਕਈ ਸਮਾਜ ਸੀ ਜਿੱਥੇ ਔਰਤਾਂ ਦਿਆਂ ਬੁੱਤਤਰਾਸ਼ੀਆਂ ਸਿਗੇ। ਇਹ ਬੁੱਤਤਰਾਸ਼ੀਆਂ ਦੀਆਂ ਛਾਤੀਆਂ ਅਸਲੀਅਤ ਤੋਂ ਕਾਫੀ ਵੱਡੇ ਹਨ। ਵੀਨਸ ਵਿਲਨਡੋਰਫ਼ ਵਾਲੀ ਇਸ ਦਾ ਇਕ ਉਦਾਹਰਨ ਹੈ। ਵੀਨਸ ਦੀਆਂ ਕਾਫ਼ੀ ਪੁਰਾਣੀਆਂ ਮੂਰਤੀਆਂ ਹਨ ਜੇਨਾ ਵਿੱਚ ਲੱਕ ਅਤੇ ਛਾਤੀ ਆਮ ਤੌਰ ਤੋਂ ਜਾਦਾ ਵੱਡੀਆਂ ਹਨ।
ਹਵਾਲੇ
[ਸੋਧੋ]- ↑ "mammal". Dictionary.reference.com. Archived from the original on 14 November 2011. Retrieved 31 October 2011.
- ↑ http://www.merriam-webster.com/dictionary/breast
- ↑ Online, Catholic. "St. Agatha - Saints & Angels". Catholic Online (in ਅੰਗਰੇਜ਼ੀ). Retrieved 2023-03-05.
- ↑ "Femen activists jailed in Tunisia for topless protest". BBC News (in ਅੰਗਰੇਜ਼ੀ (ਬਰਤਾਨਵੀ)). 2013-06-12. Retrieved 2023-03-05.