ਸਮੱਗਰੀ 'ਤੇ ਜਾਓ

ਹਾਸ ਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੌਰ ਗੁਰਪ੍ਰੀਤ (ਗੱਲ-ਬਾਤ | ਯੋਗਦਾਨ) ਵੱਲੋਂ ਕੀਤਾ ਗਿਆ 07:16, 24 ਮਾਰਚ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਹਾਸ ਰਸ (ਸੰਸਕ੍ਰਿਤ: हास्य) 9 ਰਸਾਂ ਵਿੱਚੋਂ ਇੱਕ ਰਸ ਹੈ। ਸਿੰਗਾਰ ਰਸ ਤੋਂ ਇਸ ਰਸ ਦੀ ਉਤਪੱਤੀ ਮੰਨੀ ਜਾਂਦੀ ਹੈ। ਇਹ ਰਸ ਅਨੋਖੇ ਮਨੋਭਾਵ ਸਿਰਜਦਾ ਹੈ ਅਤੇ ਇੱਕ ਮਾਨਸਿਕ ਕਿਰਿਆ ਹੈ। ਇਹ ਰਸ ਹਾਸੇ ਨਾਲ ਸੰਬੰਧਿਤ ਹੈ। ਇਸ ਦਾ ਸਥਾਈ ਭਾਵ ਹਾਸਾ ਹੈ। ਆਮ ਹਾਸਾ ਮੋਟਾ-ਠੱਲਾ ਹੁੰਦਾ ਹੈ ਜਿਹੜਾ ਭੌੌਤਿਕ ਹਾਸਾ ਹੈ ਪਰ 'ਹਾਸਯ ਰਸ' ਦਾ ਹਾਸਾ ਮੰਜਿਆਂ- ਸੰਵਾਰਿਆ, ਸੁਹਿਰਦਤਾ ਵਾਲਾ ਹੁੁੰਦਾ ਹੈ।ਇਸ ਵਿੱਚ ਸਰੀਰਕ ਕਿਰਿਆ ਜ਼ਰੂਰੀ ਹੈ। ਆਮ ਹਾਸੇ ਤੋਂ ਸਾਹਿਤਿਕ ਹਾਸੇ ਦਾ ਬਹੁਤ ਮਹੱਤਵ ਹੈ।[1]

ਹਾਸ ਰਸ ਦੀ ਉਤਪੱਤੀ ਲਈ ਬੇਮੇਲ ਘਟਨਾਵਾਂ, ਬਿਗੜਿਆ ਮੂੰਹ, ਅਟਪਟਾ ਪਹਿਰਾਵਾ, ਮਖੌਲਬਾਜੀ ਆਦਿ ਹਾਸ ਰਸ ਦੇ ਆਲੰਬਨ ਵਿਭਾਵ; ਸ਼ਰੀਰ ਦੇ ਅੰਗਾਂ ਦੀਆਂ ਊਟ-ਪਟਾਂਗ ਅਤੇ ਅਨੋਖੀਆਂ ਚੇਸ਼ਟਾਵਾਂ ਉੱਦੀਪਨ ਵਿਭਾਵ; ਅੱਖਾਂ ਨੂੰ ਬੰਦ ਕਰਨਾ, ਮੁਸਕਰਾਹਟ ਆਦਿ ਅਨੁਭਾਵ ਅਤੇ ਨੀਂਦ ਦਾ ਆਉਣਾ, ਆਲਸੀ ਹੋਣਾ, ਪਖੰਡ ਕਰਨਾ ਆਦਿ ਵਿਅਭਿਚਾਰਿਭਾਵ ਹਨ।

ਇਹ ਇੱਕ ਵਿਸ਼ੇਸ਼ ਮਾਨਸਿਕ ਕਿਰਿਆ ਅਤੇ ਅਨੌਖੇ ਮਨੋਭਾਵਾਂ ਦੀ ਸਿਰਜਣਾ ਨਾਲ ਜੁੜਿਆ ਹੋਣ ਕਰਕੇ ਲੌਕਿਕ ਹਾਸੇ ਤੋਂ ਬਿਲਕੁਲ ਵੱਖਰਾ ਹੈ ਜਿਹੜਾ ਕਿ ਆਪਣੇ ਸਜੇ-ਸੰਵਰੇ ਸਰੂਪ ਨਾਲ ਸਹ੍ਰਦਿਯਾਂ ਦੇ ਅੰਤਹਕਰਣ ਨੂੰ ਚਿਰ ਸਮੇਂ ਤੱਕ ਆਨੰਦਿਤ ਅਤੇ ਖੁਸ਼ ਕਰਨ ਦੀ ਸਮਰਥਾ ਰੱਖਦਾ ਹੈ।[2]

ਉਦਾਹਰਣ ਵੇਖੋ:-

ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ?

ਅੱਜ ਆਖਣੇ ਦੀ ਪੈ ਗਈ ਲੋੜ ਹੀਰੇ!

ਫ਼ਸਟ ਏਡ ਦੀ ਥਾਂ ਰੇਡ ਕੀਤਾ

ਸਾਡਾ ਹਿੱਲਿਆ ਏ ਜੋੜ ਜੋੜ ਹੀਰੇ!

ਜੇ ਤੂੰ ਖੇੜਿਆ ਬਾਝ ਨਹੀਂ ਰਹਿ ਸਕਦੀ

ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ!


ਕਵਿਤਾ ਵਿੱਚ ਅੰਗਰੇਜ਼ੀਕਰਣ ਆਲੰੰਬਨ ਵਿਭਾਵ ਹੈ। ਵੀਹਵੀਂ ਸਦੀ ਦੇ ਅਰਧ-ਸਿੱਖਿਅਤ ਵਿਅਕਤੀ ਵਾਂਂਗੂੰ ਖਿਚੜੀ ਬੋਲੀ ਦੀ ਬੋਲਚਾਲ ਉੱਦੀਪਨ ਵਿਭਾਵ ਹਨ।ਉਤਸਕਤਾ, ਤਰਲੇ, ਰੋਸ ਆਦਿ ਸੰਚਾਰੀ ਭਾਵ ਹਨ। 'ਹਾਸ' ਸਥਾਈ ਭਾਵ ਹੈ।[3]

ਹਾਸਯ ਰਸ ਦੇ ਲੱਛਣ :-

ਹੁਣ ਹਾਸਯ ਰਸ ਦੇ ਲੱਛਣ ਬਾਰੇ ਵਿਚਾਰ ਕਰਦੇ ਹਾਂ। ਜਿੱਥੇ ਅਣਮੇਲ-ਬੇਢੰਗੇ ਪਹਿਰਾਵੇ, ਰੂਪ, ਬੋਲ-ਬਚਨ ਆਦਿਕ ਦੇ ਵੇਖਣ-ਸੁਣਨ ਤੋਂ ਹਾਸ ਸਥਾਈ ਭਾਵ ਪੁਸ਼ਟ ਹੁੰਦਾ ਹੈ, ਓਥੇ ਹਾਸਯਰਸ ਹੁੰਦਾ ਹੈ। ਵਿਸ਼ਵਨਾਥ ਨੇ ਲਿਖਿਆ ਹੈ ਕਿ ਆਕਾਰ, ਬਚਨ, ਵੇਸ਼, ਚੇਸ਼ਟਾ ਆਦਿਕ ਦੇ ਬੇਢੰਗੇਪਣ ਤੋ 'ਹਾਸ' ਸਥਾਈ ਭਾਵ ਪੁਸ਼ਟ ਹੋ ਕੇ 'ਹਾਸਯ ਰਸ' ਵਿਚ ਪ੍ਰਗਟ ਹੁੰਦਾ ਹੈ। 'ਹਾਸ' ਨਾਮਕ ਸਥਾਈ ਭਾਵ ਬਾਰੇ ਲਿਖਿਆ ਹੈ '' ਵਚਨ ਆਦਿਕ ਵਿਕ੍ਰਿਤੀ ਤੋਂ ਚਿੱਤ ਦਾ ਜਿਹੜਾ ਖੇੜਾ ਅਰਥਾਤ ਵਿਕਾਸ ਹੁੰਦਾ ਹੈ ਉਹ ਹਾਸ ਨਾਮਕ ਵਿਭਾਵ (ਚਿੱਤ ਵਿਰਤੀ) ਹੁੰਦਾ ਹੈ।

ਰਸ ਸਮੱਗਰੀ :-

ਵਿਚਿਤ੍ਰ ਪਹਿਰਾਵਾ, ਵਿਅੰਗ ਵਾਲੀ ਵਾਰਤਾਲਾਪ, ਮੂਰਖਤਾ ਵਾਲੀਆਂ  ਹਰਕਤਾਂ, ਉਲਟੀ ਨਕਲ, ਔਗੁਣਾ ਦੀ ਨਕਲ, ਨਿਰਲੱਜਤਾ, ਆਦਿਕ    ਅਲੰਬਨ ਵਿਭਾਵ ਹਨ।

ਹਾਸ ਨੂੰ ਉਪਜਾਉਣ ਵਾਲੀਆਂ  ਚੇਸ਼ਟਾਵਾਂ ਉੱਦੀਪਨ ਹਨ।

ਗੱਲ੍ਹਾਂ ਤੇ ਹੋਠਾਂ ਦਾ ਫੜਕਣਾ, ਅੱਖਾਂ ਦਾ   ਮੀਚਣਾ, ਮੁਖ ਦਾ ਖਿੜਨਾ, ਪੇਟ ਦਾ ਹਿਲਣਾ, ਦੰਦ ਕੱਢਣੇ ਆਦਿਕ 'ਅਨੁਭਵ' ਹਨ।

ਹੰਝੂ, ਕਾਬਾ, ਖੁਸ਼ੀ, ਚੰਚਲਤਾ, ਰੋਮਾਂਚ, ਮੁੜਕਾ, ਨਿਰਲੱਜਤਾ ਆਦਿ 'ਸੰਚਾਰੀ ਭਾਵ' ਹਨ।

'ਹਾਸ' ਸਥਾਈ ਭਾਵ ਹੈ।

ਉਦਾਹਰਣ ਵੇੇਖੋ:-

ਸਾਡੇ ਨਾਲ ਟਰੇਜਡੀ ਜੋ ਹੋਈ

ਬਾਰੇ ਉਸਦੇ ਆਖਾਂ ਤਾ ਕੀ ਆਖਾਂ?

ਮੈਸਿਜ ਤਖਤ ਹਜ਼ਾਰੇ ਮੈਂ ਕੀ ਭੇਜਾਂ

ਚੰਗੀ ਮਾਂ ਆਖਾਂ ਕਿ ਮੈ ਧੀ ਆਖਾਂ?

ਕੈਦੋ ਟੀਜ ਕਰਦਾ ਨਾਲੇ ਆਖਦਾ ਹੈ

ਹੀਰ 'ਹੀ' ਹੋਈ ਰਾਂਝਾ 'ਸ਼ੀ' ਆਖਾਂ?

.....…............

ਹਵਾਲੇ

[ਸੋਧੋ]
  1. ਸਿੰਘ, ਪੇ੍ਮ ਪ੍ਕਸ਼(ਡਾ.) (1998). ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 229. ISBN 81-7647-018-x. {{cite book}}: Check |isbn= value: invalid character (help)
  2. ਸ਼ਰਮਾ, ਪੋ੍. ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 171. ISBN 978-81-302-0462-8.
  3. ਸਿੰਘ, ਡਾ. ਪੇ੍ਮ ਪ੍ਕਾਸ਼ (1998). ਭਾਰਤੀ ਕਾਵਿ -ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 232–233. ISBN 81-7647-018-x. {{cite book}}: Check |isbn= value: invalid character (help)

ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ, ਭਾਰਤੀ ਕਾਵਿ-ਸ਼ਾਸਤਰ, ਮਦਾਨ ਪਬਲੀਕੇਸ਼ਨ, ਪਟਿਆਲਾ।